ਪੰਜਾਬ

ਐਨ.ਐਚ.ਐਮ. ਪੰਜਾਬ ਨੇ  ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਕੀਤਾ ਸਮਝੌਤਾ ਸਹੀਬੱਧ 

ਕੌਮੀ ਮਾਰਗ ਬਿਊਰੋ | November 26, 2024 08:51 PM

ਚੰਡੀਗੜ੍ਹ-ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਪੰਜਾਬ ਨੇ ਸਿਹਤ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, ਆਪਣੇ 8, 000 ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਨਕਦ ਰਹਿਤ ਮੈਡੀਕਲ ਬੀਮਾ ਕਵਰੇਜ ਪ੍ਰਦਾਨ ਕਰਨ ਵਾਸਤੇ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਮਝੌਤਾ ‘ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਪੰਜਾਬ ਘਨਸ਼ਿਆਮ ਥੋਰੀ ਅਤੇ ਫੀਲਡ ਜਨਰਲ ਮੈਨੇਜਰ ਇੰਡੀਅਨ ਬੈਂਕ ਸੰਦੀਪ ਕੁਮਾਰ ਗੋਸ਼ਲ ਵੱਲੋਂ ਹਸਤਾਖਰ ਕੀਤੇ ਗਏ।
ਛੂਤ ਦੀਆਂ ਬਿਮਾਰੀਆਂ ਦੇ ਇਲਾਜ ਨਾਲ ਜੁੜੇ ਜੋਖਮਾਂ ਬਾਰੇ ਗੱਲ ਕਰਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਟੇਟ ਹੈਲਥ ਸੋਸਾਇਟੀ ਨੇ ਇੱਕ ਮਜ਼ਬੂਤ ਮੈਡੀਕਲ ਬੀਮਾ ਪੈਕੇਜ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਭਾਈਵਾਲੀ ਕੀਤੀ ਹੈ। ਸੂਬੇ ਭਰ ਵਿੱਚ ਐਨ.ਐਚ.ਐਮ. ਪੰਜਾਬ ਅਧੀਨ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਲਗਭਗ 8, 000 ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਮੈਂਬਰਾਂ ਨੂੰ ਇਸ ਪਹਿਲਕਦਮੀ ਦਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਪੈਕੇਜ ਵਿੱਚ ਪ੍ਰਤੀ ਕਰਮਚਾਰੀ 2 ਲੱਖ ਰੁਪਏ ਤੱਕ ਦਾ ਨਕਦ ਰਹਿਤ ਮੈਡੀਕਲ ਬੀਮਾ ਕਵਰੇਜ ਅਤੇ ਪ੍ਰਤੀ ਕਰਮਚਾਰੀ 40 ਲੱਖ ਰੁਪਏ ਤੱਕ ਦਾ ਗਰੁੱਪ ਐਕਸੀਡੈਂਟਲ ਡੈਥ ਇੰਸ਼ੋਰੈਂਸ ਕਵਰੇਜ ਸ਼ਾਮਲ ਹੈ।
ਇਹ ਪਹਿਲਕਦਮੀ ਐਨ.ਐਚ.ਐਮ. ਕਰਮਚਾਰੀਆਂ ਨੂੰ ਵਧੇਰੇ ਖਰਚਿਆਂ ਦੇ ਬੋਝ ਤੋਂ ਬਿਨਾਂ ਜ਼ਰੂਰੀ ਡਾਕਟਰੀ ਇਲਾਜ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਬੀਮੇ ਦਾ ਕੁੱਲ ਅਨੁਮਾਨਿਤ ਖਰਚਾ ਪ੍ਰਤੀ ਸਾਲ 4 ਕਰੋੜ ਰੁਪਏ ਦੇ ਹਿਸਾਬ ਨਾਲ ਤਿੰਨ ਸਾਲਾਂ ਲਈ ਕੁੱਲ 12 ਕਰੋੜ ਰੁਪਏ ਬਣਦਾ ਹੈ ਜੋ ਕਿ ਇੰਡੀਅਨ ਬੈਂਕ ਵੱਲੋਂ ਕੀਤਾ ਜਾਵੇਗਾ। ਇਹ ਵਿਆਪਕ ਪਹੁੰਚ ਨਾ ਸਿਰਫ਼ ਕਰਮਚਾਰੀਆਂ ਦੀ ਸੰਤੁਸ਼ਟੀ ਨੂੰ ਵਧਾਉਂਦੀ ਹੈ, ਸਗੋਂ ਇੱਕ ਸਿਹਤਮੰਦ ਅਤੇ ਵਧੇਰੇ ਉਤਪਾਦਕ ਸਟਾਫ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਪਾਉਂਦੀ ਹੈ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਦੀ ਭਲਾਈ ਅਤੇ ਨਾਗਰਿਕਾਂ ਦੀ ਸਮੁੱਚੀ ਸਿਹਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Have something to say? Post your comment

 

ਪੰਜਾਬ

ਦੋਸ਼ੀ ਰਾਣੋ ਸਰਪੰਚ ਦਾ ਅੰਤਰਰਾਸ਼ਟਰੀ ਤਸਕਰਾਂ ਨਾਲ ਸਬੰਧ, ਜਾਂਚ ਦੌਰਾਨ ਹੋਇਆ ਖੁਲਾਸਾ: ਡੀਜੀਪੀ ਗੌਰਵ ਯਾਦਵ

ਐਸ.ਬੀ.ਐਸ. ਨਗਰ ਤੋਂ ਫੜੀ ਡੀ.ਏ.ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿੱਚ ਹੋਈ ਪੁਸ਼ਟੀ; ਐਫਆਈਆਰ ਦਰਜ

ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਿਵਲ ਸਰਜਨ ਦਫ਼ਤਰ ਦਾ ਕਲਰਕ ਗ੍ਰਿਫ਼ਤਾਰ

ਸੁਪਰੀਮ ਕੋਰਟ ਵੱਲੋਂ ਪੇਪਰ ਬੈਲਟ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੀ ਮੰਗ ਸਬੰਧੀ ਜਨਹਿਤ ਪਟੀਸ਼ਨ ਖਾਰਜ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਸਟਿਸ ਕੁਲਦੀਪ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ਮੁਹਿੰਮ ਸਬੰਧੀ ਕੱਲ੍ਹ 27 ਨਵੰਬਰ ਨੁੰ ਚੁਕਾਈ ਜਾਵੇਗੀ ਸਹੁੰ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਹਾਈਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਉਪਰ ਚਾਰਜ ਫ਼੍ਰੇਮ ਕਰਨ 'ਤੇ ਲਗਾਈ ਰੋਕ

ਨਵ-ਨਿਯੁਕਤ ਨੌਜਵਾਨਾਂ ਵੱਲੋਂ ਪਾਰਦਰਸ਼ੀ ਭਰਤੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ